ਮੇਵੜਾ
mayvarhaa/mēvarhā

ਪਰਿਭਾਸ਼ਾ

ਆਈਨ ਅਕਬਰੀ ਵਿੱਚ ਲਿਖਿਆ ਹੈ ਕਿ ਮੇਵਾੜ ਦੇ ਵਸਨੀਕ ਲੋਕ ਸਭ ਤੋਂ ਪਹਿਲਾਂ ਬਾਦਸ਼ਾਹ ਅਕਬਰ ਨੇ ਡਾਕ ਦੇ ਇੰਤਜਾਮ ਲਈ ਰੱਖੇ, ਜੋ ਮੇਵੜੇ ਸੱਦੀਦੇ ਸਨ. ਇਹ ਚੱਲਣ ਵਿੱਚ ਬਹੁਤ ਤੇਜ਼ ਸਨ. ਜ਼ੁਬਾਨੀਸੁਨੇਹਾ ਲੈਜਾਣ ਅਤੇ ਲਿਆਉਣ ਵਿੱਚ ਇਹ ਵਡਾ ਕੰਮ ਦਿੰਦੇ ਸਨ। ੨. ਸਤਿਗੁਰੂ ਦੇ ਹਜੂਰ ਸੰਗਤਾਂ ਦੀ ਅਰਜ ਕਰਨ ਅਤੇ ਪਰਾਹੁਣਿਆਂ ਦੀ ਖ਼ਾਤਿਰ ਤਵਾਜਾ ਕਰਨ ਵਾਲਾ ਕਰਮਚਾਰੀ. "ਖਰੋ ਮੇਵਰੋ ਕਰ ਅਰਦਾਸ." ਅਤੇ- "ਕਰਹਿ ਮੇਵੜਾ ਸਭ ਮਹਿ ਫੇਰਾ। ਸਿੱਖ ਵਿਦੇਸਿਨ ਕੋ ਜਹਿ" ਡੇਰਾ ॥" (ਗੁਪ੍ਰਸੂ)
ਸਰੋਤ: ਮਹਾਨਕੋਸ਼