ਪਰਿਭਾਸ਼ਾ
ਸੰ. मनः शिला- ਮਨਃ ਸਿਲਾ. ਖਾਨਿ ਤੋਂ ਪੈਦਾ ਹੋਈ ਇੱਕ ਉਪ ਧਾਤੁ, ਜੋ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਕਫਨਾਸ਼ਕ ਅਤੇ ਲਹੂ ਦੇ ਵਿਕਾਰ ਦੂਰ ਕਰਦੀ ਹੈ. ਸੋਜ ਹਟਾਉਂਦੀ ਅਤੇ ਸਰਦੀ ਦੀ ਖਾਂਸੀ ਨੂੰ ਦਬਾਉਂਦੀ ਹੈ. ਸਰੀਰ ਦੇ ਮੋਟਾਪੇ ਨੂੰ ਘਟਾਉਂਦੀ ਹੈ. ਇਸ ਦੀ ਅਤੇ ਬਰਕੀ ਹੜਤਾਲ ਦੀ ਤਾਸੀਰ ਇੱਕੋ ਹੈ. Realgar.
ਸਰੋਤ: ਮਹਾਨਕੋਸ਼