ਮੋਤੀਚੂਰੁ
moteechooru/motīchūru

ਪਰਿਭਾਸ਼ਾ

ਸੰਗ੍ਯਾ- ਮੋਤੀ ਆਕਾਰ ਦੇ ਘੀ ਵਿੱਚ ਤਲੇ ਬੇਸਣ ਦੇ ਪਕੌੜਿਆਂ ਨੂੰ ਖੰਡ ਦੀ ਚਾਸ਼ਨੀ ਵਿੱਚ ਮਿਲਾ ਅਤੇ ਚੂਰਣ ਕਰਕੇ ਬਣਾਈ ਇੱਕ ਮਿਠਾਈ. ਸੰ. ਮੁਕ੍ਤਾਮੋਦਕ। ੨. ਮੁਕਤਾ ਚੂੜ. ਸਿਰ ਤੇ ਪਹਿਰਣ ਦਾ ਮੋਤੀ ਜੜਿਆ ਗਹਿਣਾ. "ਮਨੁ ਮੋਤੀਚੂਰ ਵਡ ਗਹਨ ਗਹਨਈਆ." (ਬਿਲਾ ਅਃ ਮਃ ੪) ਮਨ ਦਾ ਗ੍ਰਹਣ (ਫੜਨਾ), ਵਡਾ ਮੁਕ੍ਤਾਚੂੜ ਭੂਸਣ ਹੈ.
ਸਰੋਤ: ਮਹਾਨਕੋਸ਼