ਮੋਰ
mora/mora

ਪਰਿਭਾਸ਼ਾ

ਸਰਵ- ਮੇਰਾ. "ਜਮੁ ਮੰਜਾਰੁ ਕਹਾ ਕਰੈ ਮੋਰ." (ਗਉ ਕਬੀਰ) ੨. ਮੋੜਨਾ. ਹਟਾਉਣਾ. "ਮੋਰ ਸਕੋਂ ਨ ਕਹ੍ਯੋ ਤੁਮਰੋ." (ਨਾਪ੍ਰ) ੩. ਮਯੂਰ. ਤਾਊਸ. "ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ." (ਮਲਾ ਪੜਤਾਲ ਮਃ ੪) "ਮੋਰ ਤੁਰੰਗ ਕੋ ਮੋਰ ਨਚਾਵੈ." (ਗੁਪ੍ਰਸੂ) ਘੋੜੇ ਨੂੰ ਮੋੜਕੇ ਮੋਰ ਤੁੱਲ ਨਚਾਉਂਦੇ ਹਨ। ੪. ਮੌਰ. ਮੌਲ. ਮੁਕੁਟ. ਤਾਜ। ੫. ਮੁਰ ਦੈਤ. "ਮੋਰ ਮਰ੍ਯੋ ਜਿਨ." (ਕ੍ਰਿਸਨਾਵ) ਦੇਖੋ, ਮੁਰ ੫। ੬. ਫ਼ਾ. [مور] ਕੀੜੀ. "ਹਮਜ਼ ਪੀਰ ਮੋਰੋ ਹਮਜ਼ ਪੀਲਤਨ." (ਜਫਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : مور

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

peacock, Pavo cristatus
ਸਰੋਤ: ਪੰਜਾਬੀ ਸ਼ਬਦਕੋਸ਼

MORÚ

ਅੰਗਰੇਜ਼ੀ ਵਿੱਚ ਅਰਥ2

s. m, plant. See Marghaṇg.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ