ਮੋਹਨੀ
mohanee/mohanī

ਪਰਿਭਾਸ਼ਾ

ਵਿ- ਮੋਹ ਲੈਣ ਵਾਲੀ। ੨. ਸੰਗ੍ਯਾ- ਸੁੰਦਰ ਇਸਤ੍ਰੀ। ੩. ਸੁਰਗ ਦੀ ਅਪਸਰਾ। ੪. ਮਾਯਾ. "ਮੋਹਨਿ ਸਿਉ ਬਾਵਰ ਮਨੁ ਮੋਹਿਓ." (ਸਾਰ ਮਃ ੫) "ਮੋਹਨੀ ਮੋਹਿਲੀਏ ਤ੍ਰੈ ਗੁਨੀਆ." (ਮਾਰੂ ਮਃ ੫) ੫. ਵਿਸਨੁ ਦਾ ਇੱਕ ਅਵਤਾਰ, ਜੋ ਦੇਵ ਦੈਤਾਂ ਦੇ ਅਮ੍ਰਿਤ ਵੰਡਣ ਦਾ ਝਗੜਾ ਨਿਬੇੜਨ ਲਈ ਸੁੰਦਰ ਇਸਤ੍ਰੀ ਦੇ ਰੂਪ ਵਿੱਚ ਪ੍ਰਗਟ ਹੋਇਆ ਸੀ. "ਮਹਾ ਮੋਹਨੀ ਰੂਪ ਧਾਰ੍ਯੋ ਅਨੂਪੰ." (ਚੌਬੀਸਾਵ) ੬. ਦੇਖੋ, ਮੋਹਿਨੀ ੨.
ਸਰੋਤ: ਮਹਾਨਕੋਸ਼

MOHNÍ

ਅੰਗਰੇਜ਼ੀ ਵਿੱਚ ਅਰਥ2

s. f., a, Charming, fascinating, winning;—s. f. Fascination; a charm, a charmer, a fascinating woman:—mohní súrat, s. f. A fascinating appearance or face.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ