ਮੋਹਨ ਕਾ ਚੌਬਾਰਾ
mohan kaa chaubaaraa/mohan kā chaubārā

ਪਰਿਭਾਸ਼ਾ

ਗੋਇੰਦਵਾਲ ਵਿੱਚ ਉਹ ਚੌਬਾਰਾ, ਜਿਸ ਵਿੱਚ ਬਾਬਾ ਮੋਹਨ ਜੀ ਨਿਵਾਸ ਕਰਦੇ ਸਨ. ਸ਼੍ਰੀ ਗੁਰੂ ਅਰਜਨਦੇਵ ਨੇ ਇਸੇ ਚੌਬਾਰੇ ਹੇਠ ਗਲੀ ਵਿੱਚ ਬੈਠਕੇ "ਮੋਹਨ ਤੇਰੇ ਊਚੇ ਮੰਦਿਰ" ਸ਼ਬਦ ਗਾਇਆ ਸੀ. ਹੁਣ ਚੌਬਾਰੇ ਦੇ ਥਾਂ ਸਾਧਾਰਣ ਜੇਹਾ ਮਕਾਨ ਹੈ. ਦੇਖੋ, ਗੋਇੰਦਵਾਲ ਦਾ ਨੰਃ ੫.
ਸਰੋਤ: ਮਹਾਨਕੋਸ਼