ਮੌਰਯ
mauraya/maurēa

ਪਰਿਭਾਸ਼ਾ

ਸੰ. ਮੌਰ੍‍ਯ. ਮੁਰਾ ਦਾ ਪੁਤ੍ਰ ਚੰਦ੍ਰਗੁਪ੍ਤ. ਮੁਰਾ ਦੀ ਔਲਾਦ ਦੇ ਲੋਕ, ਜਿਨ੍ਹਾਂ ਨੇ B. C. ੩੨੨ ਤੋਂ ੧੮੫ ਤਕ ਰਾਜ ਕੀਤਾ. ਚਾਹੋ ਇਸ ਵੰਸ਼ ਦੇ ਛੋਟੇ ਛੋਟੇ ਰਾਜੇ, ਸਰਦਾਰ ਚਿਰ ਤੀਕ ਰਹੇ, ਪਰ ਅਖੀਰੀ ਰਾਜਾ ਵ੍ਰਿਹਦਰਥ ਹੋਇਆ, ਜੋ ਆਪਣੇ ਸਿਪਹਸਾਲਾਰ ਪੁਸ੍ਪਮਿਤ੍ਰ ਦੇ ਹੱਥੋਂ B. C. ੧੮੫ ਵਿੱਚ ਮਾਰਿਆ ਗਿਆ.
ਸਰੋਤ: ਮਹਾਨਕੋਸ਼