ਮੌੜਵਡੇ
maurhavaday/maurhavadē

ਪਰਿਭਾਸ਼ਾ

ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ ਵਿੱਚ ਇੱਕ ਪਿੰਡ ਹੈ. ਜੋ ਰੇਲਵੇ ਸਟੇਸ਼ਨ ਮੌੜ ਤੋਂ ਪੌਣ ਮੀਲ ਉੱਤਰ ਪੂਰਵ ਹੈ. ਇਸ ਪਿੰਡ ਤੋਂ ਉੱਤਰ ਵੱਲ ਪਾਸ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਦਰਬਾਰ ਉੱਚਾ ਸੁੰਦਰ ਬਣਿਆ ਹੋਇਆ ਹੈ. ਰਹਿਣ ਲਈ ਦੋ ਮੰਜਲੇ ਪੱਕੇ ਮਕਾਨ ਹਨ, ਜੋ ਮਹੰਤ ਹਰੀਸਿੰਘ ਨੇ ਗੁਰਦ੍ਵਾਰੇ ਦੇ ਗੱਫੇ ਨਾਲ ਬਣਵਾਏ ਹਨ. ਉਸ ਦੇ ਦੇਹਾਂਤ ਪਿੱਛੋਂ ਨਗਰਵਾਸੀਆਂ ਨੇ ਇੱਕ ਕਮੇਟੀ ਬਣਾਕੇ ੧੪. ਮੱਘਰ ਸੰਮਤ ੧੯੮੦ ਨੂੰ ਗੁਰਦ੍ਵਾਰੇ ਦੀ ਸੇਵਾ ਆਪਣੇ ਹੱਥ ਲਈ. ਗੁਰਦ੍ਵਾਰੇ ਨਾਲ ੧੦੦ ਘੁਮਾਉਂ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਅਤੇ ੩੦ ਘੁਮਾਉਂ ਜ਼ਮੀਨ ਮੁੱਲ ਲੀਤੀ ਹੋਈ ਹੈ.
ਸਰੋਤ: ਮਹਾਨਕੋਸ਼