ਪਰਿਭਾਸ਼ਾ
ਸੰ. मण्ड. ਧਾ- ਸਿੰਗਾਰਨਾ, ਭੂਸਣ ਸਹਿਤ ਕਰਨਾ, ਖ਼ੁਸ਼ ਕਰਨਾ, ਘੇਰਨਾ, ਵਾਢ ਲਾਉਣਾ, ਵੱਖ ਕਰਨਾ। ੨. ਸੰਗ੍ਯਾ- ਅੰਨ ਦਾ ਰਸ. ਚਾਉਲ ਆਦਿ ਦੀ ਪਿੱਛ. ਮਾਂਡ। ੩. ਆਉਲਾ ਆਮਲਕ। ੪. ਸ਼ਰਾਬ, ਜੋ ਚਾਉਲ ਜੌਂ ਆਦਿ ਦੇ ਸਾੜੇ ਤੋਂ ਬਣਾਈ ਜਾਵੇ। ੫. ਇਰੰਡ ਬਿਰਛ। ੬. ਅਧਰਿੜਕ. ਮਠਾ। ੭. ਡੱਡੂ. ਮੇਂਡਕ। ੮. ਦੇਖੋ, ਮੰਡੁ। ੯. ਮੰਡਨ ਦਾ ਸੰਖੇਪ. "ਸ੍ਰੀ ਸਤਿਗੁਰੁ ਗੋਬਿਁਦਸਿੰਘ ਮੀਰ ਪੀਰ ਸੁਖਮੰਡ (ਪਿੰਗਲਸਾਰ)
ਸਰੋਤ: ਮਹਾਨਕੋਸ਼
MAṆḌ
ਅੰਗਰੇਜ਼ੀ ਵਿੱਚ ਅਰਥ2
s. m, Low moist ground on the bank of a river, or stream.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ