ਯੋਜਨ
yojana/yojana

ਪਰਿਭਾਸ਼ਾ

ਸੰ. ਸੰਗ੍ਯਾ- ਜੋੜਨ ਦਾ ਭਾਵ. ਸੰਯੋਗ. ਮੇਲ. ਦੇਖੋ, ਯੂਜ ਧਾ। ੨. ਚਾਰ ਕੋਸ ਪ੍ਰਮਾਣ. ਅਸਲ ਵਿੱਚ ਯੋਜਨ ਦਾ ਮੂਲ ਜੋਤਣਾ ਹੈ. ਪੁਰਾਣੇ ਸਮੇਂ ਬੈਲਾਂ ਦੀ ਇੱਕ ਜੋਤ ਜਿੱਥੋਂ ਤੀਕ ਗੱਡਾ ਲੈ ਜਾਂਦੀ ਸੀ, ਉਤਨੀ ਲੰਬਾਈ "ਯੋਜਨ" ਆਖੀ ਜਾਂਦੀ ਸੀ. ਕੋਹ ਅਤੇ ਯੋਜਨ ਦੇ ਭੇਦ ਦੇਸ਼ ਦੀ ਹਾਲਤ ਅਨੁਸਾਰ ਹੋਇਆ ਕਰਦੇ ਸਨ. ਮਗਧ ਵਾਲਿਆਂ ਨੇ ਸੋਲਾਂ ਹਜ਼ਾਰ ਹੱਥ (ਅੱਠ ਹਜਾਰ ਗਜ) ਦਾ ਯੋਜਨ ਮੰਨਿਆ ਹੈ. ਲੀਲਾਵਤੀ ਵਿੱਚ ਬੱਤੀ ਹਜਾਰ ਹੱਥ ਦਾ ਯੋਜਨ ਲਿਖਿਆ ਹੈ, ਚੀਨੀ ਯਾਤ੍ਰੀਆਂ ਨੇ ੧੬. ਲੀ Li ਅਤੇ ਲੀ ਅਤੇ ੪੦ ਲੀ ਦਾ ਯੋਜਨ ਦੱਸਿਆ ਹੈ. (ਕਨਿੰਗਮ Sir A. cunningham ਦੇ ਲੇਖ ਅਨੁਸਾਰ ੬. ਲੀ ਦਾ ਇੱਕ ਮੀਲ ਹੁੰਦਾ ਹੈ. )
ਸਰੋਤ: ਮਹਾਨਕੋਸ਼