ਪਰਿਭਾਸ਼ਾ
ਦਾਦੂ ਦਾ ਚੇਲਾ ਅਤੇ ਵ੍ਰਿਜਭਾਸਾ ਦਾ ਉੱਦਮ ਕਵੀ ਇੱਕ ਸਾਧੂ. ਇਸ ਦੇ ਦੇਹੇ ਅਤੇ ਛੱਪਯ ਕਵਿ- ਸਮਾਜ ਵਿੱਚ ਆਦਰ ਨਾਲ ਪੜ੍ਹੇ ਜਾਂਦੇ ਹਨ.#ਦੋਹਾ#ਸਾਧੁ ਸਰਾਹੈ ਸੋ ਸਤੀ, ਯਤੀ ਯੋਸਿਤਾ ਜਾਨ,#ਰੱਜਬ ਸਾਚੇ ਸੂਰ ਕੀ ਵੈਰੀ ਕਰੈ ਬਖਾਨ.#ਛੱਪ੍ਯ#ਪਾਰਸ ਪਲਟੈ ਲੋਹ ਬਨੀ ਸੰਗਤਿ ਜ੍ਯੋਂ ਬਾਵਨ,#ਵਾਰਿ ਵਾਰੁਣੀ ਵਿਵਿਧ ਪੈਠਿ ਗੰਗਾ ਮਧ ਪਾਵਨ,#ਚੁੰਬਕ ਹਲਚਲ ਲੋਹ ਆਂਖ ਆਦਿਤ ਸੰਗ ਖੋਲਹਿ,#ਰੋਗੀ ਹੋਇ ਨਿਰੋਗ ਔਖਧੀ ਮੁਖ ਮਧ ਮੇਲਹਿ,#ਸਾਧੂ ਸੰਗ ਸਮਾਜ ਜਗ ਯਥਾ ਸ੍ਵਾਤਿ ਸੀਪਹਿ" ਪੜੀ,#ਰੱਜਬ ਛਾਂਹਿ, ਹੁਮਾਯੁ ਸਿਰ ਤ੍ਯੋਂ ਸਤਿਸੰਗਤਿ ਕੀ ਘੜੀ.
ਸਰੋਤ: ਮਹਾਨਕੋਸ਼
RAJJAB
ਅੰਗਰੇਜ਼ੀ ਵਿੱਚ ਅਰਥ2
s. m, The name of a Hindu poet.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ