ਪਰਿਭਾਸ਼ਾ
ਸਰਦਾਰ ਦੇਸਾਸਿੰਘ ਮਜੀਠੀਏ ਦਾ ਸੁਪੁਤ੍ਰ, ਜੋ ਮਹਾਰਾਜਾ ਰਣਜੀਤਸਿੰਘ ਦਾ ਨਾਮੀ ਅਹਿਲਕਾਰ ਹੋਇਆ ਹੈ. ਇਹ ਜੇਹਾ ਸ਼ੂਰਵੀਰ ਨਿਰਭੈ ਅਤੇ ਦਾਨਾ ਜਰਨੈਲ ਸੀ, ਤੇਹਾ ਹੀ ਰਾਜਪ੍ਰਬੰਧ ਵਿੱਚ ਨਿਪੁਣ ਸੀ. ਸਰਦਾਰ ਲਹਿਣਾਸਿੰਘ ਕਈ ਜੁਬਾਨਾਂ ਜਾਣਦਾ ਸੀ ਅਤੇ ਯੋਗ੍ਯ ਇੰਜਨੀਅਰ ਸੀ. ਮਜੀਠਾ ਖਾਨਦਾਨ ਦਾ ਸਭ ਤੋਂ ਪਹਿਲਾ ਸਰਦਾਰ ਦੇਸਾਸਿੰਘ ਸੀ, ਜਿਸ ਨੇ ਮਹਾਰਾਜਾ ਰਣਜੀਤਸਿੰਘ ਦੀ ਨੌਕਰੀ ਕੀਤੀ.
ਸਰੋਤ: ਮਹਾਨਕੋਸ਼