ਵਿਧਿ
vithhi/vidhhi

ਪਰਿਭਾਸ਼ਾ

ਸੰ. ਸੰਗ੍ਯਾ- ਰੀਤਿ. ਢੰਗ। ੨. ਧਰਮਗ੍ਰੰਥ ਦੀ ਦੱਸੀ ਹੋਈ ਕਰਨ ਯੋਗ੍ਯ ਕ੍ਰਿਯਾ। ੩. ਜਗਤ ਦੀ ਰਚਨਾ ਕਰਨ ਵਾਲਾ ਬ੍ਰਹਮਾ. ਵਿਧਾਤ੍ਰਿ। ੪. ਕਾਵ੍ਯ ਅਨੁਸਾਰ ਇੱਕ ਅਰਥਾਲੰਕਾਰ. ਕਿਸੇ ਵਸਤੁ ਵਿੱਚ ਜੋ ਸੁਭਾਉਕ (ਸ੍ਵਾਭਾਵਿਕ) ਗੁਣ ਹੈ, ਉਸ ਦਾ ਉਸ ਵਿੱਚ ਵਿਧਾਨ ਕਰਨਾ "ਵਿਧਿ" ਅਲੰਕਾਰ ਹੈ.#ਸਿੱਧਅਰਥ ਕੇ ਸਾਧੈ ਫੇਰ,#ਭੂਸਣ ਵਿਧਿ ਤਾਂਕੋ ਹਿਯ ਹੇਰ. (ਗਰਬਗੰਜਨੀ)#ਉਦਾਹਰਣ-#ਜਹਿ ਜਹਿ ਕਾਜ ਕਿਰਤ ਸੇਵਕ ਕੀ,#ਤਹਾਂ ਤਹਾਂ ਉਠਿ ਧਾਵੈ,#ਸੇਵਕ ਕਉ ਨਿਕਟੀ ਹੋਇ ਦਿਖਾਵੈ." (ਆਸਾ ਮਃ ੫)#ਮਨ ਬਾਸੇ ਜਿਉ ਨਿਤ ਭਉਦਿਆ. (ਸੂਹੀ ਛੰਤ ਮਃ ੪)
ਸਰੋਤ: ਮਹਾਨਕੋਸ਼