ਪਰਿਭਾਸ਼ਾ
ਸੰ. ਸੰਗ੍ਯਾ- ਮਿਣਤੀ. ਮਾਪ. ਪੈਮਾਇਸ਼। ੨. ਸੱਤ ਮੰਜ਼ਿਲਾ ਮਕਾਨ। ੩. ਘੋੜਾ। ੪. ਹਰੇਕ ਸਵਾਰੀ। ੫. ਦੇਵਤਿਆਂ ਦਾ ਆਕਾਸ਼ ਵਿੱਚ ਵਿਚਰਣ ਵਾਲਾ ਰਥ. ਵ੍ਯੋਮਯਾਨ. ਵਾਯੁ ਯਾਨ।¹ ੬. ਅਪਮਾਨ. ਅਨਾਦਰ। ੭. ਮੋਏ ਹੋਏ ਵਡੇ ਅਤੇ ਵ੍ਰਿੱਧ ਆਦਮੀ ਦੀ ਵਾਜੇ ਗਾਜੇ ਅਤੇ ਸਜ ਧਜ ਨਾਲ ਕੱਢੀ ਹੋਈ ਅਰਥੀ ਨੂੰ ਭੀ ਵਿਮਾਨ ਆਖਦੇ ਹਨ. ਭਾਵ ਇਹ ਹੈ ਕਿ ਮੋਇਆ ਪ੍ਰਾਣੀ ਵਿਮਾਨ ਤੇ ਸਵਾਰ ਹੋਕੇ ਸੁਰਗ ਨੂੰ ਜਾ ਰਿਹਾ ਹੈ। ੮. ਵਿ- ਮਾਨ ਰਹਿਤ.
ਸਰੋਤ: ਮਹਾਨਕੋਸ਼