ਵਿਰਤੀ
viratee/viratī

ਪਰਿਭਾਸ਼ਾ

ਦੇਖੋ. ਬਿਰਤਿ ਅਤੇ ਵ੍ਰਿੱਤਿ। ੨. ਵਰਤੀ. ਅਮਲ ਵਿੱਚ ਆਈ. "ਜਿਸੁ ਘਰਿ ਵਿਰਤੀ, ਸੋਈ ਜਾਣੈ." (ਸੂਹੀ ਮਃ ੪) ੩. ਸੰ. ਵਿਰਾਤ੍ਰ. ਭੋਰ. ਤੜਕਾ. ਵਿਰਾਤ੍ਰੀ ਵੇਲੇ. "ਨਾਨਕ ਸੁਤੀ ਪਈਐ ਜਾਣੁ ਵਿਰਤੀ ਸੰਨਿ." (ਸ੍ਰੀ ਮਃ ੧) ਉਸ ਨੂੰ ਚਾਨਣੇ ਵਿੱਚ ਹੀ ਸੰਨ੍ਹ (ਨਕ਼ਬ) ਲਗ ਗਿਆ ਹੈ.
ਸਰੋਤ: ਮਹਾਨਕੋਸ਼