ਵਿਵਾਹ
vivaaha/vivāha

ਪਰਿਭਾਸ਼ਾ

ਸੰ. ਵਿ- ਵਹ. ਲੈ- ਜਾਣ ਦੀ ਕ੍ਰਿਯਾ. ਇਸਤ੍ਰੀ ਨੂੰ ਪਿਤਾ ਦੇ ਘਰੋਂ ਆਪਣੇ ਘਰ ਲੈ ਜਾਣ ਦੀ ਕ੍ਰਿਯਾ. ਉਦਵਾਹ. ਸ਼ਾਦੀ. ਆਨੰਦ. ਨਿਕਾਹ. ਪਾਣਿਗ੍ਰਹਣ. ਦਾਰਪਰਿਗ੍ਰਹ. ਮਨੁ ਆਦਿ ਰਿਖੀਆਂ ਨੇ ਅੱਠ ਪ੍ਰਕਾਰ ਦਾ ਵਿਵਾਹ ਲਿਖਿਆ ਹੈ।¹#੧. ਬ੍ਰਾਹ੍‌ਮ- ਵਰ ਨੂੰ ਘਰ ਬੁਲਾਕੇ ਭੂਖਣ ਵਸਤ੍ਰ ਸਹਿਤ ਕਨ੍ਯਾ ਦੇਣੀ.#੨. ਦੈਵ- ਯਗ੍ਯ ਕਰਾਉਣ ਵਾਲੇ ਰਿਤ੍ਵਿਜ ਨੂੰ ਕਨ੍ਯਾ ਦਾਨ ਕਰਨੀ.#੩. ਆਰ੍ਸ- ਵਰ ਤੋਂ ਕੋ ਬੈਲ ਲੈਕੇ ਉਨ੍ਹਾਂ ਦੇ ਬਦਲੇ ਕਨ੍ਯਾ ਦੇਣੀ.#੪. ਪ੍ਰਾਜਾਪਤ੍ਯ- ਲਾੜੀ ਅਤੇ ਲਾੜਾ ਸੰਤਾਨ ਉਤਪੱਤੀ ਲਈ ਪਰਸਪਰ ਸੰਮਤੀ ਨਾਲ ਜੋ ਸ਼ਾਦੀ ਕਰਨ.²#੫. ਆਸੁਰ- ਧਨ ਲੈਕੇ ਕਨ੍ਯਾ ਦੇਣੀ.#੬. ਗਾਂਧਰਵ- ਸ਼ਾਦੀ ਤੋਂ ਪਹਿਲਾਂ ਵਰ ਅਤੇ ਕਨ੍ਯਾ ਦੀ ਆਪੋਵਿੱਚੀ ਪ੍ਰੀਤਿ ਹੋਣ ਪੁਰ ਵਿਵਾਹ.#੭. ਰਾਕ੍ਸ਼੍‍ਸ- ਜੰਗ ਵਿੱਚ ਜਿੱਤਕੇ ਕਨ੍ਯਾ ਲੈ ਜਾਣੀ.#੮. ਪੈਸ਼ਾਚ- ਜ਼ੁਲਮ ਨਾਲ ਹੋਂਦੀ ਕਨ੍ਯਾ ਖੋਹਕੇ ਲੈ ਜਾਣੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : وِواہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਵਿਆਹ
ਸਰੋਤ: ਪੰਜਾਬੀ ਸ਼ਬਦਕੋਸ਼