ਵੇਈਂ
vayeen/vēīn

ਪਰਿਭਾਸ਼ਾ

ਸੰ. वेणि- ਵੇਣਿ. ਜਲ ਦਾ ਸਮੁਦਾਯ. ਪ੍ਰਵਾਹ. ਨਦੀ। ੨. ਇੱਕ ਖਾਸ ਨਦੀ, ਜਿਸ ਦੇ ਦੋ ਭੇਦ ਹਨ. ਇੱਕ ਕਾਲੀ ਵੇਈਂ, ਦੂਜੀ ਚਿੱਟੀ ਵੇਈਂ.#ਕਾਲੀ ਵੇਈਂ, ਜਿਲਾ ਹੁਸ਼ਿਆਰਪੁਰ ਦੀ ਤਸੀਲ ਦੁਸੂਹਾ ਦੇ ਪਿੰਡ ਟੇਰਕਿਆਣੇ ਦੇ ਛੰਭ ਵਿੱਚੋਂ ਨਿਕਲਕੇ ਰਿਆਸਤ ਕਪੂਰਥਲੇ ਦੇ ਇਲਾਕੇ ਵਿੱਚਦੀਂ ਲੰਘਦੀ ਹੋਈ ਸੁਲਤਾਨਪੁਰ ਤੋਂ ਅੱਗੇ ਜਾਕੇ ਦਰਿਆ ਸਤਲੁਜ ਵਿੱਚ (ਹੀਰਕੇ ਪੱਤਨ ਤੋਂ ਦਸਕੁ ਮੀਲ ਉੱਪਰਲੇ ਪਾਸੇ) ਜਾ ਮਿਲਦੀ ਹੈ. ਸ਼੍ਰੀ ਗੁਰੂ ਨਾਨਕਦੇਵ ਜੀ ਸੁਲਤਾਨਪੁਰ ਨਿਵਾਸ ਕਰਦੇ ਹੋਏ ਇਸੇ ਨਦੀ ਵਿੱਚ ਸਨਾਨ ਕੀਤਾ ਕਰਦੇ ਸਨ. ਦੇਖੋ, ਸੰਤਘਾਟ.#ਚਿੱਟੀ ਵੇਈਂ, ਜਿਲਾ ਹੁਸ਼ਿਆਰਪੁਰ ਦੇ ਨਗਰ ਗੜ੍ਹਸ਼ੰਕਰ ਪਾਸੋਂ ਨਿਕਲਕੇ, ਜਿਲਾ ਹੁਸ਼ਿਆਰਪੁਰ ਜਲੰਧਰ ਦੀਆਂ ਹੱਦਾਂ ਵਿੱਚਦੀਂ ਵਲ ਖਾਂਦੀ ਹੋਈ, ਰਿਆਸਤ ਕਪੂਰਥਲੇ ਦੇ ਇਲਾਕੇ ਥਾਣੀ ਲੰਘਕੇ ਜਿਲੇ ਜਲੰਧਰ ਦੀ ਜ਼ਮੀਨ ਵਿੱਚ ਸਤਲੁਜ ਦਰਿਆ ਨਾਲ ਜਾ ਮਿਲਦੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ویئیں

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

stream
ਸਰੋਤ: ਪੰਜਾਬੀ ਸ਼ਬਦਕੋਸ਼