ਪਰਿਭਾਸ਼ਾ
ਸੰ. ਵੇਦਨਾ. ਸਿੰਧੀ. ਵੇਧਣੁ. ਸੰਗ੍ਯਾ- ਪੀੜ. ਦੁੱਖ. ਦਰਦ. "ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ?" (ਸਃ ਫਰੀਦ) "ਵਡੜੀ ਵੇਦਨ ਤਿਨਾਹ." (ਸੋਰ ਮਃ ੧) ੨. ਸੰ. ਵੇਦਨ. ਗਿਆਨ. ਇ਼ਲਮ। ੩. ਸੁਖ ਦੁੱਖ ਦਾ ਅਨੁਭਵ। ੪. ਫ਼ਾ. [ویدن] ਰੋਗ ਦਾ ਉਪਾਉ (ਇ਼ਲਾਜ). "ਏਹਾ ਵੇਦਨ ਸੋਈ ਜਾਣੈ, ਅਵਰੁ ਕਿ ਜਾਣੈ, ਕਾਰੀ ਜੀਉ?" (ਮਾਰੂ ਅਃ ਮਃ ੩)
ਸਰੋਤ: ਮਹਾਨਕੋਸ਼
ਸ਼ਾਹਮੁਖੀ : ویدنا
ਅੰਗਰੇਜ਼ੀ ਵਿੱਚ ਅਰਥ
mental pain, agony, grief, sorrow; distress, affliction
ਸਰੋਤ: ਪੰਜਾਬੀ ਸ਼ਬਦਕੋਸ਼
WEDNÁ
ਅੰਗਰੇਜ਼ੀ ਵਿੱਚ ਅਰਥ2
s. f, n, ache, affliction, secret, trouble.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ