ਵੇਸਨਵੀ
vaysanavee/vēsanavī

ਪਰਿਭਾਸ਼ਾ

वैष्णवी. ਵਿਸਨੁ ਨਾਲ ਸੰਬੰਧ ਰੱਖਣ ਵਾਲੀ। ੨. ਵਿਸਨੁ ਦੀ ਉਪਾਸਨਾ ਕਰਨ ਵਾਲੀ। ੩. ਸੰਗ੍ਯਾ- ਲੱਛਮੀ। ੪. ਇੱਕ ਖਾਸ ਦੇਵੀ, ਜੋ ਜੰਮੂ ਦੇ ਰਾਜ ਵਿੱਚ ਹੈ. ਵਜੀਰਾਬਾਦ ਤੋਂ ਸਿਆਲਕੋਟ ਦੇ ਰਸਤੇ ਜੰਮੂ ਰੇਲ ਜਾਂਦੀ ਹੈ. ਜੰਮੂ ਤੋਂ ੧੫- ੧੬ ਕੋਹ ਤੇ ਪਹਾੜੀ ਬਿਖੜਾ ਰਾਹ ਲੰਘਕੇ ਇੱਕ ਗੁਫਾ ਹੈ, ਜਿਸ ਦਾ ਦਰਵਾਜਾ ਬਹੁਤ ਭੀੜਾ ਹੈ. ਉਸ ਦੇ ਅੰਦਰ ਸੁਰੰਗ ਖੋਦਕੇ ਦੇਵੀ ਦਾ ਮੰਦਿਰ ਬਹੁਤ ਛੋਟਾ ਬਣਾਇਆ ਹੋਇਆ ਹੈ, ਇੱਥੇ ਫਲ ਕੜਾਹ ਆਦਿ ਭੇਟਾ ਅਰਪਦੇ ਹਨ, ਜੀਵ ਹਿੰਸਾ ਨਹੀਂ ਹੁੰਦੀ। ੫. ਤੁਲਸੀ। ੬. ਪ੍ਰਿਥਿਵੀ.
ਸਰੋਤ: ਮਹਾਨਕੋਸ਼