ਵੋਪਦੇਵ
vopathayva/vopadhēva

ਪਰਿਭਾਸ਼ਾ

ਕੇਸ਼ਵ ਦਾ ਪੁਤ੍ਰ ਅਤੇ ਧਨੇਸ਼੍ਵਰ ਦਾ ਚੇਲਾ ਇੱਕ ਸੰਸਕ੍ਰਿਤ ਦਾ ਵਡਾ ਪੰਡਿਤ, ਜਿਸ ਦੇ ਬਣਾਏ ਗ੍ਰੰਥ ਮੁਗਧਬੋਧ, ਕਵਿਕਲਪਦ੍‌ਮ ਆਦਿ ਅਨੇਕ ਹਨ. ਇਹ ਈਸਵੀ ਤੇਰ੍ਹਵੀਂ ਸਦੀ ਦੇ ਪਿਛਲੇ ਹਿੱਸੇ ਵਿੱਚ ਰਾਜਾ ਹੇਮਾਦ੍ਰਿ ਦੇਵਗਿਰਿ (ਦੋਲਤਾਬਾਦ) ਪਤਿ ਦੇ ਦਰਬਾਰ ਦਾ ਭੂਸਣ ਸੀ.
ਸਰੋਤ: ਮਹਾਨਕੋਸ਼