ਸਕਿਨਰ
sakinara/sakinara

ਪਰਿਭਾਸ਼ਾ

Col. James Skinner. (ਸਨ ੧੭੭੮- ੧੮੪੧) ਕਰਨੈਲ ਜੇਮਸ ਸਕਿੰਨਰ. ਇਹ ਸਕਾਟਲੈਂਡ ਨਿਵਾਸੀ ਅਫਸਰ ਦਾ ਰਾਜਪੂਤਨੀ ਮਾਂ ਦੇ ਪੇਟੋਂ ਪੁਤ੍ਰ ਸੀ. ਇਸ ਨੇ ਮਰਹਟਾ ਫੌਜ ਵਿੱਚ ਡੀਬੋਈਂ ਅਤੇ ਪੇਰੋਂ (De Boigne and Perron) ਦੇ ਮਾਤਹਿਤ ਨੌਕਰੀ ਕੀਤੀ, ਫੇਰ ਲਾਰਡ ਲੇਕ ਦੇ ਅਧੀਨ ਰਹਿਕੇ ਬਹੁਤ ਬਹਾਦੁਰੀ ਵਿਖਾਈ. ਇਹ ਫਾਰਸੀ ਦਾ ਵਿਦ੍ਵਾਨ ਸੀ. ਇਸ ਦੇ ਨਾਉਂ ਤੋਂ ਹਿੰਦੁਸਤਾਨੀ ਫੌਜ ਵਿੱਚ ਇੱਕ ਰਸਾਲਾ (Skinner’s Horse) ਕਾਇਮ ਹੋਇਆ.¹ ਸਕਿਨਰ ਨੂੰ ਵੀਹ ਹਜਾਰ ਦੀ ਜਾਗੀਰ ਅਤੇ ਸੀ. ਬੀ. ਦੀ ਪਦਵੀ ਮਿਲੀ. ਇਸ ਦਾ ਦੇਹਾਂਤ ਸਨ ੧੮੪੧ ਵਿੱਚ ਹੋਇਆ. ਪੰਜਾਬੀ ਇਤਿਹਾਸਕਾਰਾਂ ਨੇ ਇਸ ਨੂੰ ਸਿਕੰਦਰ ਸਾਹਿਬ ਭੀ ਲਿਖਿਆ ਹੈ.
ਸਰੋਤ: ਮਹਾਨਕੋਸ਼