ਪਰਿਭਾਸ਼ਾ
ਸੰਗ੍ਯਾ- ਸ਼ਕ੍ਰ- ਅਰ੍ਦਨ. ਦੈਤ, ਜੋ ਸ਼ਕ੍ਰ (ਇੰਦ੍ਰ) ਨੂੰ ਅਰਦਨ (ਪੀੜਨ) ਕਰਦੇ ਹਨ। ੨. ਸ਼ਸਤ੍ਰਨਾਮਮਾਲਾ ਵਿੱਚ ਸੰਕਰੰਦਨ (संक्रन्दन) ਦੀ ਥਾਂ ਭੀ ਸਕ੍ਰਰਦਨ ਪਾਠ ਲਿਖਾਰੀ ਦੀ ਲਾਪਰਵਾਹੀ ਕਰਕੇ ਹੋ ਗਿਆ ਹੈ, ਯਥਾ- "ਸਕ੍ਰਰਦਨ, ਅਰ ਰਿਪੁ ਪਦ ਆਦਿ ਬਖਾਨਕੈ." (ਸਨਾਮਾ) ਇੱਥੇ "ਸੰਕ੍ਰੰਦਨ ਅਰ ਰਿਪੁ ਪਦ ਆਦਿ ਬਖਾਨਕੈ" ਚਾਹੀਏ. ਸੰਕ੍ਰੰਦਨ ਨਾਉਂ ਇੰਦ੍ਰ ਦਾ ਹੈ, ਕਿਉਂਕਿ ਉਹ ਵੈਰੀਆਂ ਨੂੰ ਕ੍ਰੰਦਨ (ਰੁਆ) ਦਿੰਦਾ ਹੈ.
ਸਰੋਤ: ਮਹਾਨਕੋਸ਼