ਪਰਿਭਾਸ਼ਾ
ਸੰ. स्कन्द् ਧਾ- ਕੁੱਦਣਾ. ਉਛਲਨਾ. ਹੱਲਾ ਕਰਨਾ. ੨. ਸੰਗ੍ਯਾ- ਸ਼ਿਵ ਦਾ ਪੁਤ੍ਰ ਕਾਰ੍ਤਿਕੇਯ, ਜੋ ਉਛਲਕੇ ਚਲਦਾ ਅਤੇ ਵੈਰੀਆਂ ਉੱਤੇ ਹੱਲਾ ਕਰਦਾ ਹੈ. ਇਹ ਦੇਵਤਿਆਂ ਦਾ ਸੈਨਾਪਤੀ (ਸਿਪਹਸਾਲਾਰ) ਹੈ. ਇਸ ਦੇ ਛੀ ਮੁਖ ਪੁਰਾਣਾਂ ਵਿੱਚ ਲਿਖੇ ਹਨ. ਦੇਖੋ, ਕਾਰਤਿਕੇਯ। ੩. ਦੇਖੋ, ਸਕੰਧ.; ਦੇਖੋ ਸਕੰਦ.
ਸਰੋਤ: ਮਹਾਨਕੋਸ਼