ਪਰਿਭਾਸ਼ਾ
ਵਿ- ਸਤ੍ਯਵਾਦੀ. ਸੱਚਾ. "ਸਚਾ ਸਤਿਗੁਰੁ ਸਾਚੀ ਜਿਸੁ ਬਾਣੀ." (ਸੋਰ ਅਃ ਮਃ ੩) ੨. ਅਨਿਤ੍ਯਤਾ ਰਹਿਤ. "ਸਚਾ ਤੇਰਾ ਅਮਰੁ ਸਚਾ ਦੀਬਾਣੁ." (ਵਾਰ ਆਸਾ) ੩. ਸੰਗ੍ਯਾ- ਸਤ੍ਯਰੂਪ ਪਾਰਬ੍ਰਹਮ. ਕਰਤਾਰ. "ਸਚਾ ਸੇਵੀ ਸਚੁ ਸਲਾਹੀ." (ਮਾਝ ਅਃ ਮਃ ੩) ੪. ਸੰਚਾ. ਕਾਲਬੁਦ. "ਅੰਧਾ ਸਚਾ ਅੰਧੀ ਸਟ." (ਗਉ ਮਃ ੧) ੫. ਸੁਚਿ. ਪਵਿਤ੍ਰ. "ਸਚਾ ਚਉਕਾ ਸੁਰਤਿ ਕੀ ਕਾਰਾ." (ਮਾਰੂ ਸੋਲਹੇ ਮਃ ੩) ੬. ਸੰ. सचा ਕ੍ਰਿ. ਵਿ- ਨੇੜੇ. ਪਾਸ ਮੌਜੂਦ.
ਸਰੋਤ: ਮਹਾਨਕੋਸ਼
SACHÁ
ਅੰਗਰੇਜ਼ੀ ਵਿੱਚ ਅਰਥ2
s. m, The same as Sar which see.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ