ਪਰਿਭਾਸ਼ਾ
ਸੰ. शठ् ਧਾ- ਠਗਣਾ. ਮਾਰ ਸਿੱਟਣਾ. ਦੁੱਖ ਦੇਣਾ. ਜਾਣਾ. ਮੌਨ ਧਾਰਨ ਕਰਨਾ. ਖੋਟੇ ਬਚਨ ਬੋਲਣਾ। ੨. ਵਿ- ਝੂਠਾ। ੩. ਲੁੱਚਾ। ੪. ਮੂਰਖ. ਦੇਖੋ, ਅੰ. sot. "ਗੁਰੁ ਸੰਗਤਿ ਤੇ ਸਠ ਮਤਿਵਾਨ." (ਗੁਪ੍ਰਸੂ) ੫. ਸ਼ਰਾਰਤੀ। ੬. ਸੰਗ੍ਯਾ- ਧਤੂਰਾ। ੭. ਲੋਹਾ। ੮. ਦੇਖੋ, ਸਠਿ। ੯. ਕਾਵ੍ਯ ਅਨੁਸਾਰ ਨਾਇਕ ਦਾ ਇੱਕ ਭੇਦ. "ਮੁਖ ਮੀਠੀ ਬਾਤੇਂ ਕਹੈ, ਨਿਪਟ ਕਪਟ ਜਿਯ ਜਾਨ। ਜਾਂਹਿ ਨ ਡਰ ਅਪਰਾਧ ਕੋ ਸਠ ਕਰ ਤਾਂਹਿ ਬਖਾਨ।।" (ਰਸਿਕਪ੍ਰਿਯਾ)
ਸਰੋਤ: ਮਹਾਨਕੋਸ਼