ਪਰਿਭਾਸ਼ਾ
ਸੰ. षष्टि संवतसर. ਸੰਗ੍ਯਾ- ਪ੍ਰਭਵ ਆਦਿਕ (ਜੋਤਿਸ ਮਤ ਵਿੱਚ ਮੰਨੇ ਹੋਏ) ਸੱਠ ਵਰ੍ਹੇ. ਇਹ ਤਿੰਨਾਂ ਹੀ ਦੇਵਤਿਆਂ ਦੇ ਵੀਹ ਵੀਹ ਵਰ੍ਹੇ ਹਨ ਅਤੇ ਮੁੜ ਮੁੜ ਇਨ੍ਹਾਂ ਦਾ ਚਕ੍ਰ ਆਉਂਦਾ ਰਹਿੰਦਾ ਹੈ. "ਤੇਰੇ ਸਠਿ ਸੰਬਤ ਸਭ ਤੀਰਥਾ." (ਬਸੰ ਮਃ ੧) ਹੇ ਕਰਤਾਰ! ਤੇਰੇ ਹੀ ਸੱਠ ਸੰਬਤ ਹਨ (ਹੋਰ ਕਿਸੇ ਦੇਵਤਾ ਦੇ ਨਹੀਂ) ਅਤੇ ਤੇਰੇ ਹੀ ਸਾਰੇ ਤੀਰਥ ਹਨ.
ਸਰੋਤ: ਮਹਾਨਕੋਸ਼