ਪਰਿਭਾਸ਼ਾ
ਮਾਂਟਗੁਮਰੀ ਦੇ ਜਿਲੇ ਤਸੀਲ ਉਕਾੜਾ ਦਾ ਇੱਕ ਨਗਰ, ਜਿਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਇੱਕ ਸ਼ਾਹੂਕਾਰ ਦੇ ਪਰਥਾਇ- "ਸਹੰਸਰ ਦਾਨ ਦੇ ਇੰਦ੍ਰ ਰੁਆਇਆ." ਸ਼ਬਦ ਉਚਰਿਆ ਹੈ. ਗੁਰੁਦ੍ਵਾਰਾ ਸਾਧਾਰਣ ਹਾਲਤ ਵਿੱਚ ਹੈ. ਕੋਈ ਜਾਗੀਰ ਜ਼ਮੀਨ ਨਾਲ ਨਹੀਂ ਹੈ. ਰੇਲਵੇ ਸਟੇਸ਼ਨ ਰੀਨਾਲਾ ਖੁਰਦ ਤੋਂ ਪੱਛਮ ਪੰਜ ਮੀਲ ਦੇ ਕਰੀਬ ਹੈ.
ਸਰੋਤ: ਮਹਾਨਕੋਸ਼