ਪਰਿਭਾਸ਼ਾ
ਸੰਗ੍ਯਾ- शतधन्वन ਸੰਗ੍ਯਾ- ਸੌ ਧਨੁਖ ਰੱਖਣ ਵਾਲਾ ਇੱਕ ਯਾਦਵ, ਜੋ ਹ੍ਰਿਦਕ ਦਾ ਪੁਤ੍ਰ ਸੀ. ਇਸ ਨੇ ਕ੍ਰਿਸਨ ਜੀ ਦੇ ਸਹੁਰੇ ਸਤ੍ਰਾਜਿਤ ਨੂੰ ਮਾਰਿਆ ਸੀ, ਇਸ ਕਰਕੇ ਕ੍ਰਿਸਨ ਜੀ ਨੇ ਚਕ੍ਰ ਨਾਲ ਸਤਧਨ੍ਵਾ ਦਾ ਸਿਰ ਵੱਢ ਦਿੱਤਾ. ਦੇਖੋ, ਸਤਧੰਨਾ ਅਤੇ ਧਨਸੱਤ. ਇਸ ਦੀ ਕਥਾ ਭਾਗਵਤ ਦੇ ਦਸਵੇਂ ਸਕੰਧ ਦੇ ੫੭ ਵੇਂ ਅਧ੍ਯਾਯ ਵਿੱਚ ਆਈ ਹੈ.
ਸਰੋਤ: ਮਹਾਨਕੋਸ਼