ਸਤਨਾਜਾ
satanaajaa/satanājā

ਪਰਿਭਾਸ਼ਾ

ਸੰਗ੍ਯਾ- ਸੱਤ (ਸਪ੍ਤ) ਅੰਨਾਂ ਦਾ ਇਕੱਠ. ਮਿਲਾਏ ਹੋਏ ਸੱਤ ਪ੍ਰਕਾਰ ਦੇ ਅਨਾਜ. ਸ਼ਪ੍ਤਾਂਨੱ. ਚਾਵਲ, ਮੂੰਗੀ, ਕਣਕ, ਮਾਲਕੰਗਨੀ, ਤਿਲ, ਜੌਂ, ਛੋਲੇ. ਕਾਤ੍ਯਾਯਨ ਰਿਖੀ ਨੇ ਸਤਨਾਜਾ ਲਿਖਿਆ ਹੈ- ਧਾਨ, ਮੂੰਗੀ, ਮਾਂਹ, ਕਣਕ, ਸਰਸੋਂ, ਤਿਲ, ਜੌਂ ਕਈ ਗ੍ਰਹਾਂ ਲਈ ਇਸ ਦੇ ਦਾਨ ਦੀ ਵਿਧਿ ਲਿਖੀ ਹੈ. "ਤੇਲ ਮਾਂਹ ਸਤਨਾਜ ਮੰਗਾਇ." (ਗੁਪ੍ਰਸੂ)
ਸਰੋਤ: ਮਹਾਨਕੋਸ਼