ਪਰਿਭਾਸ਼ਾ
सत्यभामा- ਸਤ੍ਯਭਾਮਾ. ਸਤ੍ਰਾਜਿਤ ਦੀ ਪੁਤ੍ਰੀ ਅਤੇ ਕ੍ਰਿਸਨ ਜੀ ਦੀ ਰਾਣੀ, ਜਿਸ ਦੇ ਆਖੇ ਕ੍ਰਿਸਨ ਜੀ ਨੇ ਇੰਦ੍ਰਲੋਕ ਤੋਂ ਪਾਰਿਜਾਤ ਲਿਆਂਦਾ ਸੀ. "ਸਤਭਾਮਨ ਕੋ ਕਬਿ ਸ੍ਯਾਮ ਭਨੈ ਜਿਹ ਕੋ ਸਭ ਲੋਗਨ ਮੇ ਜਸ ਛਾਯੋ." (ਕ੍ਰਿਸਨਾਵ) "ਘਨਸ੍ਯਾਮ ਸਾਥ ਸਤਭਾਮਾ। ਤਿਮ ਮਿਲੀ ਰਹਿਤ ਸੁਖਧਾਮਾ।।" (ਗੁਪ੍ਰਸੂ)
ਸਰੋਤ: ਮਹਾਨਕੋਸ਼