ਪਰਿਭਾਸ਼ਾ
ਸਪ੍ਤਤਿ ਸ਼ਤ. ਸੱਤਰ ਸੌ. "ਸਤਰਿ ਸੈਇ ਸਲਾਰ ਹੈ ਜਾਕੇ." (ਭੈਰ ਕਬੀਰ) ਸੱਤਰ ਹਜ਼ਾਰ ਸਰਦਾਰ ਅਥਵਾ ਸਿਪਹਸਾਲਾਰ ਤੋਂ ਭਾਵ ਅਨੰਤ ਹੈ. ਇਸਲਾਮ ਦੀ ਕਿਤਾਬਾਂ ਵਿੱਚ ਇਹ ਭੀ ਜਿਕਰ ਆਇਆ ਹੈ ਕਿ ਕਰਤਾਰ ਆਪਣੇ ਪੈਗੰਬਰਾਂ ਦੀ ਸਹਾਇਤਾ ਲਈ ਫਰਿਸ਼ਤਿਆਂ ਨੂੰ ਯੋਧਿਆਂ ਦੀ ਸ਼ਕਲ ਵਿੱਚ ਭੇਜਦਾ ਹੈ. ਦੇਖੋ, . ਕੁਰਾਨ ਪਾਰਾ ੪, ਸੂਰਤ ਆਲ ਇ਼ਮਰਾਨ ੩, ਰੁਕੂਅ਼ ੧੩. ਦੇਖੋ, ਸਲਾਰ.
ਸਰੋਤ: ਮਹਾਨਕੋਸ਼