ਪਰਿਭਾਸ਼ਾ
ਸੰ. ਸ਼ਤਰੂਪਾ. ਸ਼ਤ (ਸੈਂਕੜੇ) ਹਨ ਜਿਸ ਦੇ ਰੂਪ, ਐਸੀ ਸ੍ਵਯੰਭੁ ਮਨੁ ਦੀ ਇਸਤ੍ਰੀ. ਪੁਰਾਣਾਂ ਵਿੱਚ ਜਿਕਰ ਹੈ ਕਿ ਬ੍ਰਹਮਾ ਨੇ ਆਪਣੇ ਸ਼ਰੀਰ ਦੇ ਦੋ ਭਾਗ ਕਰ ਦਿੱਤੇ. ਅੱਧੇ ਤੋਂ ਮਨੁ ਅਤੇ ਅੱਧੇ ਤੋਂ ਸ਼ਤਰੂਪਾ ਰਚੀ. ਇਸ ਜੋੜੇ ਨੇ ਸਾਰੀ ਸੰਸਾਰਰਚਨਾ ਕੀਤੀ. "ਪੂਰਬ ਬਿਧਿ ਤੇ ਮਨੁ ਸਤਰੂਪਾ। ਨਰ ਤਿਯ ਉਪਜੇ ਗੁਣਨ ਅਨੂਪਾ." (ਨਾਪ੍ਰ) ਦੇਖੋ, ਮਨੁ.
ਸਰੋਤ: ਮਹਾਨਕੋਸ਼