ਸਤਾਨੰਦ
sataanantha/satānandha

ਪਰਿਭਾਸ਼ਾ

ਸੰ. शतानन्द ਵਿ- ਸੈਕੜਿਆਂ ਨੂੰ ਆਨੰਦ ਦੇਣ ਵਾਲਾ। ੨. ਸੰਗ੍ਯਾ- ਅਹਲ੍ਯਾ ਦੇ ਪੇਟੋਂ ਗੋਤਮ ਦਾ ਪੁਤ੍ਰ, ਜੋ ਰਾਜਾ ਜਨਕ ਦਾ ਪੁਰੋਹਿਤ ਸੀ। ੩. ਬ੍ਰਹਮਾ. ਚਤੁਰਾਨਨ। ੪. ਵਿਸਨੁ। ੫. ਕ੍ਰਿਸਨ। ੬. ਵਿਸਨੁ ਦਾ ਰਥ.
ਸਰੋਤ: ਮਹਾਨਕੋਸ਼