ਸਤੁ
satu/satu

ਪਰਿਭਾਸ਼ਾ

ਸੰਗ੍ਯਾ- ਸਤ੍ਯ. "ਸਤਜੁਗਿ ਸਤੁ ਤੇਤਾ ਜਗੀ." (ਗਉ ਰਵਿਦਾਸ) ੨. ਦੇਖੋ, ਸ੍ਤੁ. ਸ੍ਤਵ. ਸ੍ਤੁਤਿ. ਜਸ. "ਸਤੁ ਪ੍ਰਗਟਿਓ ਰਵਿ ਲੋਇ." (ਸਵੈਯੇ ਮਃ ੨. ਕੇ) ਆਕਾਸ਼ ਮੰਡਲ (ਦੇਵਲੋਕ) ਵਿੱਚ ਆਪ ਦਾ ਜਸ ਪ੍ਰਗਟਿਓ। ੩. ਸੰ. ਸਤ੍‌. ਦਾਨ. "ਸਤੀ ਪਾਪ ਕਰਿ ਸਤੁ ਕਮਾਹਿ." (ਵਾਰ ਰਾਮ ੧. ਮਃ ੧) ਸਤੀ (ਦਾਨੀ) ਪਾਪ ਕਰਕੇ ਦਾਨ ਕਰਦੇ ਹਨ.
ਸਰੋਤ: ਮਹਾਨਕੋਸ਼