ਪਰਿਭਾਸ਼ਾ
ਸਾਥ. ਦੇਖੋ, ਸਥੁ। ੨. ਸੰਗ੍ਯਾ- ਉਹ ਥਾਂ ਜਿੱਥੇ ਲੋਕ ਮਿਲਕੇ ਬੈਠਣ. ਸਹਿ- ਸ੍ਥਿਤੀ ਦੀ ਥਾਂ। ੩. ਪੰਚਾਇਤ ਦੇ ਬੈਠਣ ਦੀ ਜਗਾ। ੪. ਸਭਾ. ਮਜਲਿਸ. "ਅੰਧਾ ਝਗੜਾ ਅੰਧੀ ਸਥੈ." (ਵਾਰ ਸਾਰ ਮਃ ੧) ੫. ਸੰ. स्थ ਵਿ- ਠਹਿਰਨੇ ਵਾਲਾ. ਇਸਥਿਤ (ਸ੍ਥਿਤ) ਹੋਣ ਵਾਲਾ. ਇਹ ਸ਼ਬਦ ਕਿਸੇ ਪਦ ਦੇ ਅੰਤ ਲੱਗਿਆ ਕਰਦਾ ਹੈ, ਜਿਵੇਂ- ਗ੍ਰਿਹਸ੍ਥ, ਮਾਰਗਸ੍ਥ ਆਦਿ। ੬. सहस्थ ਸਹਸ੍ਥ ਦਾ ਸੰਖੇਪ ਭੀ ਸਥ ਹੈ, ਅਰਥਾਤ- ਸਾਥ ਬੈਠਾ. ਇਸੇ ਦਾ ਰੂਪਾਂਤਰ ਸਾਥੀ ਹੈ.
ਸਰੋਤ: ਮਹਾਨਕੋਸ਼
SATH
ਅੰਗਰੇਜ਼ੀ ਵਿੱਚ ਅਰਥ2
s. m. (K.), ) The share of grain taken from a cultivator by the State or landlord.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ