ਪਰਿਭਾਸ਼ਾ
ਪੰਜਾਬੀ ਵਿੱਚ ਇਹ ਸੀ ਦਾ ਬਹੁ ਵਚਨ ਹੈ. ਥੇ. ਅਤੇ ਲਹਿੰਦੀ ਪੰਜਾਬੀ ਵਿੱਚ ਸ਼ਬਦਾਂ ਦੇ ਅੰਤ ਲਗਕੇ ਭਵਿਸ਼੍ਯਤ ਕਾਲ ਦਸਦਾ ਹੈ. ਜਿਵੇਂ- ਜਾਸਨ, ਖੜਸਨ, ਆਦਿ. ਦੇਖੋ, ਖੜਸਨਿ, ਜਾਸਨਿ ਆਦਿ। ੨. ਸੰ. सन् ਧਾ- ਦਾਨ ਕਰਨਾ. ਸੇਵਾ ਕਰਨਾ. ਆਦਰ ਕਰਨਾ। ੩. ਸੰ ਸੰਗ੍ਯਾ- ਲਾਭ। ੪. ਵਿ- ਪੁਰਾਣਾ. ਪ੍ਰਾਚੀਨ। ੫. ਭਾਈ ਸੰਤੋਖ ਸਿੰਘ ਨੇ ਇੱਕ ਥਾਂ ਸ੍ਨਿਗ੍ਧਤਾ (ਚਿਕਨਾਈ- ਮੱਖਣ) ਲਈ ਇਹ ਸ਼ਬਦ ਵਰਤਿਆ ਹੈ. "ਪੈ ਮਧ ਜ੍ਯੋਂ ਸਨ ਹੋਤ ਸਦੀਵ ਹੈ." (ਨਾਪ੍ਰ) ੬. ਫ਼ਾ. [سن] ਰੰਗ। ੭. ਨਿਯਮ. ਨੇਮ। ੮. ਨੇਜ਼ਾ. ਭਾਲਾ। ੯. ਅ਼. [سِن] ਸਿਨ. ਸਾਲ. ਸੰਮਤ. ਸੰਵਤ. "ਸਨ ਨੌ ਸੌ ਏਕਾਨਵ ਆਹੀ." (ਮਾਸੰ) ੧੦. ਦੇਖੋ, ਸਣ। ੧੧. ਪ੍ਰਾ. ਵ੍ਯ- ਸਾਥ. ਸੰਗ. ਨੂੰ. ਪ੍ਰਤਿ. "ਤਿਹ ਸਨ ਕਹ੍ਯੋ ਪ੍ਰੇਮ ਕੇ ਸਾਥ." (ਗੁਪ੍ਰਸੂ)
ਸਰੋਤ: ਮਹਾਨਕੋਸ਼
SAN
ਅੰਗਰੇਜ਼ੀ ਵਿੱਚ ਅਰਥ2
v. n, (indic. imperf. of Hoṉá.) Were.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ