ਸਨ੍ਹੇਰ
sanhayra/sanhēra

ਪਰਿਭਾਸ਼ਾ

ਜਿਲਾ ਫਿਰੋਜਪੁਰ, ਤਸੀਲ ਅਤੇ ਥਾਣਾ ਜੀਰਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਤਲਵੰਡੀ ਤੋਂ ਚੜ੍ਹਦੇ ਵੱਲ ੮. ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਉੱਤਰ ਇੱਕ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਸਾਧਾਰਣ ਮੰਦਿਰ ਬਣਿਆ ਹੋਇਆ ਹੈ. ਪੁਜਾਰੀ ਉਦਾਸੀ ਸਾਧੂ ਹੈ. ਮਾਘੀ ਅਤੇ ਵੈਸਾਖੀ ਨੂੰ ਮੇਲਾ ਲਗਦਾ ਹੈ.
ਸਰੋਤ: ਮਹਾਨਕੋਸ਼