ਪਰਿਭਾਸ਼ਾ
ਸੰ. सप्तद्बीप. ਸੱਤ ਦ੍ਵੀਪ (ਟਾਪੂ). ਪ੍ਰਿਥਿਵੀ- ਮੰਡਲ ਦੇ ਸੱਤ ਉਹ ਭਾਗ, ਜੋ ਭਾਗਵਤ ਆਦਿ ਪੁਰਾਣਾਂ ਨੇ ਸੱਤ ਸਮੁੰਦਰਾਂ ਤੋਂ ਘਿਰੇ ਹੋਏ ਮੰਨੇ ਹਨ, ਇਨ੍ਹਾਂ ਦੇ ਨਾਉਂ ਇਹ ਹਨ- ਜੰਬੁ, ਪਲਕ, ਸ਼ਾਲਮਲਿ, ਕੁਸ਼, ਕ੍ਰੌਂਚ, ਸ਼ਾਕ ਅਤੇ ਪੁਸਕਰ. ਹਿੰਦੂਮਤ ਦੇ ਗ੍ਰੰਥਾਂ ਵਿੱਚ ਲੇਖ ਹੈ ਕਿ ਰਾਜਾ ਪ੍ਰਿਯਵ੍ਰਤ ਇੱਕ ਪਹੀਏ ਦੇ ਰਥ ਉੱਪਰ ਚੜ੍ਹਕੇ ਸੱਤ ਵਾਰ ਪ੍ਰਿਥਿਵੀ ਦੇ ਚਾਰੇ ਪਾਸੇ ਫਿਰਿਆ, ਜਿਸ ਦੇ ਪਹੀਏ ਦੀ ਲੀਕ ਨਾਲ ਸੱਤ ਸਮੁੰਦਰ ਬਣ ਗਏ ਅਤੇ ਉਨ੍ਹਾਂ ਸਮੁੰਦਰਾਂ ਨਾਲ ਘਿਰੇ ਹੋਏ ਪ੍ਰਿਥਵੀ ਦੇ ਹਿੱਸੇ ਦ੍ਵੀਪ ਕਹਾਏ. "ਸਪਤ ਦੀਪ ਸਪਤ ਸਾਗਰਾ." (ਵਾਰ ਸ੍ਰੀ ਮਃ ੪)
ਸਰੋਤ: ਮਹਾਨਕੋਸ਼