ਪਰਿਭਾਸ਼ਾ
ਆਨੰਦਪੁਰ ਦੇ ਆਸ ਪਾਸ ਦੇ ਸੱਤ ਪਹਾੜੀ ਰਾਜ, ਜੋ ਪਹਾੜ ਦੀ ਧਾਰਾ ਕਰਕੇ ਵੱਖ ਵੱਖ ਹੋਏ ਹੋਏ ਹਨ. "ਸਪਤ ਧਾਰ ਸਭ ਧੂਰਿ ਮਿਲਾਓ." (ਪੰਪ੍ਰ) ਸਾਰੇ ਪਹਾੜੀਰਾਜੇ ੨੨ ਧਾਰ ਕਹਾਉਂਦੇ ਹਨ. ਦੇਖੋ, ਬਾਈਧਾਰ। ੨. ਵੇਦਾਂ ਵਿੱਚ ਹੇਠ ਲਿਖੇ ਸੱਤ ਪ੍ਰਵਾਹ (ਧਾਰਾ) ਪਵਿਤ੍ਰ ਅਤੇ ਉੱਤਮ ਮੰਨੇ ਹਨ- ਗੰਗਾ, ਯਮੁਨਾ, ਸਰਸ੍ਵਤੀ, ਸ਼ਤਦ੍ਰੁ, ਐਰਾਵਤੀ, ਮਰੁਦਵ੍ਰਿੱਧਾ ਅਤੇ ਵਿਪਾਸ਼ਾ। ੩. ਰਾਮਾਇਣ ਵਿੱਚ ਗੰਗਾ ਦੀਆਂ ਸੱਤ ਧਾਰਾ ਪਰਮ ਪਵਿਤ੍ਰ ਲਿਖੀਆਂ ਹਨ- ਨਲਿਨੀ, ਲ੍ਹਾਦਿਨੀ, ਪਾਵਨੀ, ਚਕ੍ਸ਼ੁ, ਸੀਤਾ, ਸਿੰਧੁ ਅਤੇ ਭਾਗੀਰਥੀ. ਕਥਾ ਇਹ ਲਿਖੀ ਹੈ ਕਿ ਜਦ ਸ਼ਿਵ ਨੇ ਆਪਣੀ ਜਟਾ ਵਿਚੋਂ ਗੰਗਾ ਨਿਚੋੜੀ, ਤਦ ਇਹ ਸਪਤ ਧਾਰਾ ਹੋਈਆਂ.
ਸਰੋਤ: ਮਹਾਨਕੋਸ਼