ਪਰਿਭਾਸ਼ਾ
ਚਿੱਤ ਦੀਆਂ ਸੰਤ ਹਾਲਤਾਂ ਗ੍ਯਾਨ ਅਵਸ੍ਥਾ ਦੀਆਂ ਸੱਤ ਮੰਜ਼ਿਲਾਂ. ਯੋਗ ਅਤੇ ਵੇਦਾਂਤ ਸ਼ਾਸਤ੍ਰ ਨੇ ਇਹ ਸੱਤ ਭੂਮਿਕਾ ਲਿਖੀਆਂ ਹਨ-#(੧) ਸ਼ੁਭੇੱਛਾ. ਉੱਤਮ ਇੱਛਾ ਅਰਥਾਤ ਮੁਕਤੀ ਦੀ ਇੱਛਾ.#(੨) ਵਿਚਾਰਣਾ. ਵਿਵੇਕ ਦੀ ਪ੍ਰਾਪਤੀ.#(੩) ਤਨੁਮਾਨਸਾ. ਅੰਤਹਕਰਣ ਦੇ ਸੰਕਲਪਾਂ ਦਾ ਬਹੁਤ ਥੋੜਾ ਫੁਰਨਾ.#(੪) ਸਤ੍ਵਾਪੱਤਿ. ਬ੍ਰਹਮਗ੍ਯਾਨ ਦੀ ਪ੍ਰਾਪਤੀ.#(੫) ਅਸੰਸਕ੍ਤਿ. ਸਿੱਧੀ ਆਦਿਕ ਸ਼ਕਤੀਆਂ ਤੋਂ ਮਨ ਦੀ ਉਪਰਾਮਤਾ.#(੬) ਪਰਾਰ੍ਥਾਭਾਵਿਨੀ. ਪਰਮਾਤਮਾ ਤੋਂ ਭਿੰਨ ਹੋਰ ਵਿਚਾਰ ਦਾ ਮਿਟ ਜਾਣਾ.#(੭) ਤੁਰ੍ਯਗਾ. ਤੁਰੀਯ ਪਦ (ਚੌਥੇ ਪਦ) ਦੀ ਪ੍ਰਾਪਤੀ. (ਹਠਯੋਗ ਪ੍ਰਦੀਪਿਕਾ)
ਸਰੋਤ: ਮਹਾਨਕੋਸ਼