ਪਰਿਭਾਸ਼ਾ
ਬੰਦੇ ਬਹਾਦੁਰ ਨੇ ਵਾਹਗੁਰੂ ਜੀ ਕੀ ਫਤੇ ਦੀ ਥਾਂ ਇਸ ਦਾ ਪ੍ਰਚਾਰ ਕਰਨਾ ਆਰੰਭਿਆ ਸੀ, ਜਿਸ ਨੂੰ ਕਈ ਇਤਿਹਾਸਕਾਰਾਂ ਨੇ ਭੁੱਲਕੇ "ਫਤੇ ਦਰਸ਼ਨ" ਲਿਖਿਆ ਹੈ. ਬਾਬੇ ਬੰਦੇ ਦੇ ਦੇਹਰੇ ਤੋਂ ਜੋ ਹੁਕਮਨਾਮੇ ਜਾਰੀ ਹੁੰਦੇ ਹਨ ਉਨ੍ਹਾਂ ਉੱਤੇ ਹੁਣ ਭੀ 'ਸੱਚੇ ਸਾਹਿਬ ਕੀ ਫਤੇ' ਲਿਖਿਆ ਜਾਂਦਾ ਹੈ. ਸੱਚੇ ਸਾਹਿਬ ਤੋਂ ਭਾਵ ਗੁਰੂ ਗੋਬਿੰਦ ਸਿੰਘ ਜੀ ਹੈ, ਜਿਨ੍ਹਾਂ ਦਾ, ਬੰਦਾ ਬਹਾਦੁਰ ਆਪਣੇ ਤਾਈਂ ਬੰਦਾ (ਗੁਲਾਮ) ਮੰਨਦਾ ਸੀ.
ਸਰੋਤ: ਮਹਾਨਕੋਸ਼