ਪਰਿਭਾਸ਼ਾ
ਤੁਲੰਬਾ ਅਥਵਾ ਤੁਲੰਭਾ ਪਿੰਡ(ਜਿਲਾ ਮੁਲਤਾਨ) ਦਾ ਵਸਨੀਕ ਬਗੁਲਸਮਾਧੀ ਇੱਕ ਠਗ ਸੀ, ਜਿਸ ਨੇ ਧਰਮਮੰਦਿਰ ਬਣਾਕੇ ਲੋਕਾਂ ਦੇ ਫਸਾਉਣ ਲਈ ਅਨੇਕ ਉਪਾਇ ਰਚ ਰੱਖੇ ਸਨ. ਜੋ ਮੁਸਾਫਰ ਇਸ ਦੇ ਪੰਜੇ ਵਿੱਚ ਆਉਂਦਾ, ਉਸ ਦਾ ਧਨ ਪ੍ਰਾਣਾਂ ਸਮੇਤ ਲੈਂਦਾ. ਸਤਿਗੁਰੂ ਨਾਨਕ ਦੇਵ ਜਦ ਇਸ ਪਾਸ ਪਹੁੰਚੇ ਤਾਂ ਉਨ੍ਹਾਂ ਨੂੰ ਭੀ ਇਸ ਨੇ ਆਪਣਾ ਸ਼ਿਕਾਰ ਬਣਾਉਣਾ ਚਾਹਿਆ, ਪਰ ਜਗਤਗੁਰੂ ਦੇ ਸ਼ਬਦਬਾਣ ਤੋਂ ਵੇਧਨ ਹੋਕੇ ਆਪ ਹੀ ਸ਼ਿਕਾਰ ਬਣ ਗਿਆ. ਗੁਰੂ ਸਾਹਿਬ ਨੇ ਇਸ ਨੂੰ ਸੱਚਾ ਸੱਜਣ ਬਣਾਕੇ ਗੁਰਸਿੱਖਾਂ ਦੀ ਪੰਗਤਿ ਵਿੱਚ ਮਿਲਾਇਆ ਅਤੇ ਪ੍ਰਚਾਰਕ ਥਾਪਿਆ. ਦੇਖੋ, ਮਖ਼ਦੂਮਪੁਰ.
ਸਰੋਤ: ਮਹਾਨਕੋਸ਼