ਸੱਤ ਅਜੂਬੇ
sat ajoobay/sat ajūbē

ਪਰਿਭਾਸ਼ਾ

ਇਤਿਹਾਸਾਂ ਵਿੱਚ ਅਕਸਰ ਇਨ੍ਹਾਂ ਦਾ ਜਿਕਰ ਆਉਂਦਾ ਹੈ, ਇਸ ਲਈ ਪਾਠਕਾਂ ਦੇ ਗ੍ਯਾਨ ਹਿਤ ਇੱਥੇ ਲਿਖੇ ਜਾਂਦੇ ਹਨ-#(ੳ) ਸੱਤ ਪੁਰਾਣੇ ਅਜੂਬੇ-#(੧) ਮਿਸਰ ਦੇ ਤ੍ਰਿਕੋਨ ਮੀਨਾਰ (Pyramids of Egypt) ਜੋ ਪੰਜ ਹਜ਼ਾਰ ਬਰਸ ਤੋਂ ਜਾਦਾ ਪੁਰਾਣੇ ਹਨ.#(੨) ਬਾਬੀਲੋਨੀਆਂ ਵਿੱਚ ਮਲਕਾ ਸੀਮਿਰਾਮਿਸ ਦੇ ਝੂਲਣੇ ਬਾਗ਼ (Hanging Gardens of Semiramis, at Babylon)#(੩) ਐਫ਼ੀਸਸ (ਯੂਨਾਨ) ਵਿੱਚ ਦੀਆਨਾ ਦੇਵੀ ਦਾ ਮੰਦਿਰ (Temple of Diana, at Ephesus)#(੪) ਯੂਨਾਨੀ ਦੇਵੇਂਦ੍ਰ ਦਾ ਬੁਤ (Statue of Zeus, by Pheidias, at Athens)#(੫) ਹੈਲੀਕਾਰਨੇਸਸ (ਯੂਨਾਨ) ਵਿੱਚ ਕਾਰੀਆ ਦੇ ਬਾਦਸ਼ਾਹ ਮੌਸੋਲੂਸ ਦਾ ਮਕਬਰਾ (Mausoleum at Halicarnassus)#(੬) ਰ੍ਹੋਡੀਜ਼ (ਯੂਨਾਨ) ਵਿੱਚ ਸੂਰਯ ਦੇਵ ਦਾ ਵਿਸ਼ਾਲ ਬੁਤ (Colossus, at Rhodes)#(੭) ਸਿਕੰਦ੍ਰੀਆ ਦਾ ਰੋਸ਼ਨੀਘਰ (ਸਮੁੰਦਰ ਵਿੱਚ) (Pharos: Light house, at Alexandria)#(ਅ) ਸੱਤ ਨਵੇਂ ਅਜੂਬੇ-#(੧) ਸੈਲਿਸਬਰੀ ਮਦਾਨ (ਇੰਗਲਿਸਤਾਨ) ਵਿੱਚ ਸ੍ਟੋਨਹੈਂਜ ਦੇ ਪੱਥਰ (Stonehenge, in Salisbury Plains)#(੨) ਸਿਕੰਦ੍ਰੀਆ ਦੀਆਂ ਜ਼ਮੀਨਦੋਜ਼ ਇਮਾਰਤਾਂ (Catacombs of Alexandria)#(੩) ਚੀਨ ਦੀ ਵੱਡੀ ਕੰਧ (The Great Wall of China) (ਦੇਖੋ, ਕਹਕਹਾ ਦੀਵਾਰ)#(੪) ਪੀਸਾ (ਇਟਲੀ) ਦਾ ਸਲਾਮੀਦਾਰ ਮੀਨਾਰ (Leaning Tower of Pisa)#(੫) ਚੀਨ ਵਿੱਚ ਇੱਕ ਕਈ ਛੱਤਾ ਮੰਦਿਰ ਜੋ ਨਿਰਾ ਚੀਨੀ (ਮਿੱਟੀ) ਦਾ ਹੀ ਉਸਰਿਆ ਹੋਇਆ ਹੈ (Porcelain Temple in China)#(੬) ਕੁਸਤ਼ਨਤ਼ਿਨੀਆਂ ਵਿੱਚ ਸੰਤ ਸੋਫ਼ੀਆ ਦਾ ਗਿਰਜਾ (ਜੋ ਹੁਣ ਮਸਜਿਦ ਹੈ) (Church of St. Sophia at Constantinople)#(੭) ਪ੍ਰਾਚੀਨ ਰੋਮਾ (ਇਟਲੀ) ਦਾ ਵੱਡਾ ਥੀਏਟਰ ਜਿਸ ਵਿੱਚ ਅੱਸੀ ਹਜ਼ਾਰ ਤਮਾਸ਼ਬੀਨਾਂ ਦੇ ਬੈਠਣ ਲਈ ਇੰਤਜ਼ਾਮ ਹੈ (Colosseum at Rome)
ਸਰੋਤ: ਮਹਾਨਕੋਸ਼