ਖ਼ਵਾਜਾ ਅਨਵਰ
khavaajaa anavara/khavājā anavara

ਪਰਿਭਾਸ਼ਾ

[خواجہ انور] ਇਹ ਸ਼ਾਹਜਹਾਂ ਦੀ ਫ਼ੌਜ ਦਾ ਸਰਦਾਰ, ਕਾਲਾਖ਼ਾਂਨ ਅਤੇ ਪੈਂਦਾਖ਼ਾਂਨ ਨਾਲ ਮਿਲਕੇ ਛੀਵੇਂ ਸਤਿਗੁਰੂ ਨਾਲ ਕਰਤਾਰਪੁਰ ਲੜਨ ਆਇਆ ਸੀ. ਜੰਗ ਤੋਂ ਪਹਿਲਾਂ ਜਾਸੂਸ ਹੋ ਕੇ ਭੇਤ ਲੈਣ ਪਹੁਚਿਆ ਸੀ. ਭਾਈ ਬਿਧੀਚੰਦ ਦੇ ਤੀਰ ਨਾਲ ਇਹ ਜੰਗ ਵਿੱਚ ਮਾਰਿਆ ਗਿਆ. ਦੇਖੋ, ਖੋਜ ਜਨਾਵਰ.
ਸਰੋਤ: ਮਹਾਨਕੋਸ਼