ਪਰਿਭਾਸ਼ਾ
[خافی خان] ਮੁੰਤਖ਼ਿਬਉਲ ਲੁਬਾਬ (ਤਾਰੀਖ਼ ਖ਼ਾਫ਼ੀ ਖਾਂ) ਦਾ ਲੇਖਕ ਇੱਕ ਇਤਿਹਾਸਕਾਰ. ਇਸ ਦਾ ਅਸਲ ਨਾਉਂ ਮੁਹ਼ੰਮਦ ਹਾਸ਼ਿਮ ਸੀ. ਇਸ ਨੇ ਸਨ ੧੫੧੯ ਤੋਂ ੧੭੧੮ ਤਕ ਦੇ, ਅਰਥਾਤ- ਬਾਦਸ਼ਾਹ ਬਾਬਰ ਤੋਂ ਲੈ ਕੇ ਮੁਹੰਮਦਸ਼ਾਹ ਤੀਕ ਦੇ ਹਾਲ ਲਿਖੇ ਹਨ. ਔਰੰਗਜ਼ੇਬ ਦੀ ਆਗ੍ਯਾ ਸੀ ਕਿ ਕੋਈ ਬਿਨਾ ਹੁਕਮ ਤਵਾਰੀਖ ਨਾ ਲਿਖੇ, ਇਸ ਲਈ ਇਸ ਨੇ ਗੁਪਤ ਰੀਤਿ ਨਾਲ ਕਿਤਾਬ ਲਿਖੀ ਅਤੇ ਮੁਹ਼ੰਮਦਸ਼ਾਹ ਵੇਲੇ ਸਨ ੧੭੩੨ ਵਿੱਚ ਪ੍ਰਗਟ ਕੀਤੀ. ਬਾਦਸ਼ਾਹ ਨੇ ਮੁਹੰਮਦਹ਼ਾਸ਼ਿਮ ਨੂੰ ਖ਼ਾਫ਼ੀਖ਼ਾਂ ਦੀ ਉਪਾਧੀ ਅਤੇ ਯੋਗ੍ਯ ਇਨਾਮ ਦਿੱਤਾ. ਵੀ. ਏ. ਸਮਿਥ ਦਾ ਖਿਆਲ ਹੈ ਕਿ ਇਹ ਖੁਰਾਸਾਨ ਦੇ. 'ਖ਼੍ਵਾਫ਼' ਪਿੰਡ ਦਾ ਵਸਨੀਕ ਸੀ, ਇਸ ਲਈ ਨਾਮ ਖ਼ਾਫ਼ੀਖ਼ਾਨ ਸੀ.#ਖ਼ਾਫ਼ੀਖ਼ਾਂ ਨਿਰਪੱਖ ਲੇਖਕ ਨਹੀਂ ਸੀ. ਇਸ ਨੇ ਬੰਦੇ ਬਹਾਦੁਰ ਦਾ ਭੀ ਹਾਲ ਆਪਣੇ ਢੰਗ ਦਾ ਕੁਝ ਲਿਖਿਆ ਹੈ.
ਸਰੋਤ: ਮਹਾਨਕੋਸ਼