ਖ਼ੁਦਾਈ
khuthaaee/khudhāī

ਪਰਿਭਾਸ਼ਾ

ਫ਼ਾ. [خُدائی] ਵਿ- ਖ਼ੁਦਾ ਸੰਬੰਧੀ. ਖ਼ੁਦਾ ਦਾ. "ਅਲਹ ਅਗਮ, ਖੁਦਾਈ ਬੰਦੇ." (ਮਾਰੂ ਸੋਲਹੇ ਮਃ ੫) "ਮੁਲਾ, ਕਹਹੁ ਨਿਆਉ ਖੁਦਾਈ." (ਪ੍ਰਭਾ ਕਬੀਰ) ੨. ਸੰਗ੍ਯਾ- ਮਾਲਿਕੀ. ਸਾਹਿਬੀ। ੩. ਕਰਤਾਰ ਦੀ ਚੇਤਨਸੱਤਾ. "ਵੇਖੈ ਸੁਣੈ ਤੇਰੈ ਨਾਲਿ ਖੁਦਾਈ." (ਮਾਰੂ ਮਃ ੫. ਅੰਜੁਲੀ) ੪. ਖ਼ੁਦਾ ਦਾ ਉਪਾਸਕ, ਮੁਸਲਮਾਨ. "ਤਿਂਹ ਗ੍ਰਿਹ ਰੋਜ ਖੁਦਾਈ ਆਵੈਂ." (ਚਰਿਤ੍ਰ ੯੯) ੫. ਖੁਦਵਾਈ ਦਾ ਸੰਖੇਪ. ਪਟਵਾਈ. "ਗਹਰੀ ਕਰਕੈ ਨੀਵ ਖੁਦਾਈ." (ਧਨਾ ਨਾਮਦੇਵ) ੬. ਪੁੱਟਣ ਦੀ ਮਜ਼ਦੂਰੀ.
ਸਰੋਤ: ਮਹਾਨਕੋਸ਼