ਗ਼ਨੀਖ਼ਾਂ
ghaneekhaan/ghanīkhān

ਪਰਿਭਾਸ਼ਾ

[غنیخاں] ਮਾਛੀਵਾੜੇ ਦਾ ਵਸਨੀਕ ਪਠਾਣ, ਜੋ ਨਬੀਖ਼ਾਂ ਦਾ ਵਡਾ ਭਾਈ ਸੀ. ਇਹ ਦੋਵੇਂ ਭਾਈ ਦਸ਼ਮੇਸ਼ ਪਾਸ ਕੁਝ ਕਾਲ ਨੌਕਰ ਰਹੇ ਸਨ. ਜਦ ਚਮਕੌਰ ਤੋਂ ਚਲਕੇ ਕਲਗੀਧਰ ਮਾਛੀਵਾੜੇ ਆਏ, ਤਦ ਏਹ ਪ੍ਰੇਮਭਾਵ ਨਾਲ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਿਰ ਹੋਏ ਅਤੇ ਸਤਿਗੁਰੂ ਦਾ ਪਲੰਘ ਉਠਾਕੇ ਹੇਹਰ ਪਿੰਡ ਤੀਕ ਸਾਥ ਰਹੇ. ਜਗਤਗੁਰੂ ਨੇ ਇਸ ਥਾਂ ਤੋਂ ਇਨ੍ਹਾਂ ਨੂੰ ਵਿਦਾ ਕਰਨ ਵੇਲੇ. ਹੁਕਮਨਾਮਾ ਬਖ਼ਸ਼ਿਆ, ਜਿਸ ਵਿੱਚ ਲਿਖਿਆ ਹੈ ਕਿ ਗਨੀਖ਼ਾਂ ਅਤੇ ਨਬੀਖ਼ਾਂ ਸਾਨੂੰ ਪੁੱਤ੍ਰਾਂ ਤੋਂ ਵਧਕੇ ਪਿਆਰੇ ਹਨ.#ਸਿੱਖਰਿਆਸਤਾਂ ਤੋਂ ਇਨ੍ਹਾਂ ਦੀ ਔਲਾਦ ਨੂੰ ਸਾਲਾਨਾ ਬੰਧਾਨ ਮਿਲਦੇ ਹਨ ਅਤੇ ਗੁਰਸਿੱਖ ਭੀ ਹਰ ਤਰਾਂ ਸਨਮਾਨ ਕਰਦੇ ਹਨ.
ਸਰੋਤ: ਮਹਾਨਕੋਸ਼