ਪਰਿਭਾਸ਼ਾ
ਅ਼. [غزل] ਚਾਰ, ਅੱਠ ਅਤੇ ਬਾਰਾਂ ਘੰਟੇ ਪੁਰ ਯਥਾਕ੍ਰਮ ਉਤਨੀ ਸੰਖ੍ਯਾ ਦੀ ਕੀਤੀ ਹੋਈ ਘੰਟਾਧੁਨਿ. "ਗਜਲ ਬਜਾਈ ਨਹੀ ਅਜਲ ਬਜਾਈ ਹੈ." (ਦਾਸ ਕਵਿ) ੨. ਅ਼ਰਬੀ ਭਾਸਾ ਵਿੱਚ "ਗ਼ਜ਼ਲ" ਦਾ ਅਰਥ ਹੈ ਇਸਤ੍ਰੀਆਂ ਨਾਲ ਵਾਰਤਾਲਾਪ. ਭਾਵ- ਪ੍ਰੇਮਪੂਰਿਤ ਕਾਵ੍ਯ. ਪਰੰਤੂ ਖ਼ਾਸ ਇੱਕ ਛੰਦ ਦੀ ਜਾਤਿ ਲਈ ਭੀ ਇਹ ਸ਼ਬਦ ਵਰਤੀਦਾ ਹੈ.#ਇਸ ਛੰਦ ਦੇ ਅਨੰਤ ਭੇਦ ਹਨ. ਜੈਸੇ ਸਵੈਯਾ ਅਨੇਕ ਰੂਪ ਦਾ ਦੇਖੀਦਾ ਹੈ, ਤੈਸੇ ਹੀ ਗ਼ਜ਼ਲ ਦੇ ਬਹੁਤ ਰੂਪ ਹਨ. ਭਾਈ ਨੰਦਲਾਲ ਜੀ ਨੇ "ਦੀਵਾਨ ਗੋਯਾ" ਵਿੱਚ ੧੦. ਅਤੇ ੧੨. ਪਦ ਦੇ ਗ਼ਜ਼ਲ ਲਿਖੇ ਹਨ, ਜਿਨ੍ਹਾਂ ਦੇ ਕੁਝ ਕੁਝ ਮਾਤ੍ਰਾ ਦੇ ਭੀ ਭੇਦ ਹਨ. ਗ਼ਜ਼ਲ ਦੇ ਜਸਤ ਪਦਾਂ ਦਾ ਅਨੁਪ੍ਰਾਸ ਮਿਲਣਾ ਜ਼ਰੂਰੀ ਹੈ. ਦੇਖੋ, ਅੱਗੇ ਦਿੱਤੇ ਰੂਪ-#ੳ. ਦਸ ਚਰਣ, ਪ੍ਰਤਿ ਚਰਣ ੨੭ ਅਥਵਾ ੨੮ ਮਾਤ੍ਰਾ. ਜਸਤ ਪਦ ਦਾ ਤੁਕਾਂਤ ਮਿਲਦਾ, ਅਤੇ ਗੁਰੁ ਅੱਖਰ ਪੁਰ ਸਮਾਪਤੀ.#ਉਦਾਹਰਣ-#ਦੀਨ ਦੁਨਿਯਾ ਦਰ ਕਮੰਦੇ ਆਂ ਪਰੀ ਰੁਖ਼ਸਾਰੇ ਮਾ,#ਹਰ ਦੋ ਆ਼ਲਮ ਕ਼ੀਮਤੇ ਯਕ ਤਾਰ ਮੂਯੇ ਯਾਰੇ ਮਾ.#ਗਾਹੇ ਸੂਫ਼ੀ ਗਾਹੇ ਜ਼ਾਹਦ ਗਹ ਕ਼ਲੰਦਰ ਮੇਸ਼ਵਦ,#ਰੰਗਹਾਯੇ ਮੁਖ਼ਤਲਿਫ਼ ਦਾਰਦ ਬੁਤੇ ਅ਼ੱਯਾਰੇ ਮਾ.#(ਦੀਵਾਨ ਗੋਯਾ)#ਅ. ਬਾਰਾਂ ਚਰਣ, ਪ੍ਰਤਿ ਚਰਣ ੨੧. ਮਾਤ੍ਰਾ, ਜਸਤ ਪਦਾਂ ਦਾ ਅਨੁਪ੍ਰਾਸ ਮਿਲਦਾ ਅਤੇ ਗੁਰੁ ਅੱਖਰ ਪੁਰ ਪਦਾਂਤ.#ਉਦਾਹਰਣ-#ਖ਼ੁਸ਼ਸ੍ਤ. . ਉਮ੍ਰ ਕਿ ਦਰ ਯਾਦ ਬਿਗੁਜ਼ਰਦ, ਵਰਨਹ#ਚਿ ਹਾਸਲਸ੍ਤ ਅਜ਼ੀਂ ਗੁੰਬਦੇ ਕਬੂਦ ਮਰਾ. xxx#(ਦੀਵਾਨ ਗੋਯਾ)#ੲ. ਦਸ ਚਰਣ, ਟੌਂਕ (ਤਾਕ) ਚਰਣ ਦੀਆਂ ਮਾਤ੍ਰਾ ੨੪ ਅਤੇ ਜਸਤ ਪਦਾਂ ਦੀਆਂ ੨੭. ਜਸਤ ਪਦਾਂ ਦਾ ਤੁਕਾਂਤ ਮਿਲਦਾ. ਲਘੁ ਅੱਖਰ ਪੁਰ ਪਦ ਦੀ ਸਮਾਪਤੀ.#ਉਦਾਹਰਣ-#ਗੋਯਾ ਨਿਗਾਹੇ ਯਾਰ ਕਿ ਮਖਮੂਰ ਗਸ਼੍ਤਹਏਮ#ਕੈ ਖ਼੍ਵਹਾਸ਼ੇ ਮਯ ਰੰਗੀਨ ਪੁਰ ਅਸਰਾਰ ਮੇਕੁਨੇਮੁ. xxx#(ਦੀਵਾਨ ਗੋਯਾ)#ਸ. ਪੰਜਾਬੀ ਕਵੀ ਭੀ ਅਨੇਕ ਵਜ਼ਨ ਦੀ ਗ਼ਜ਼ਲ ਲਿਖਦੇ ਹਨ, ਜਿਨ੍ਹਾਂ ਵਿੱਚੋਂ ਇੱਕ ਰੂਪ ਇਹ ਹੈ-#ਅੱਠ ਚਰਣ, ਟੌਂਕ (ਤਾਕ) ਚਰਣਾਂ ਦੀਆਂ ਮਾਤ੍ਰਾ ੨੭, ਅਤੇ ਜਸਤ ਚਰਣਾਂ ਦੀਆਂ ੨੬. ਜਸਤ ਚਰਣਾਂ ਦੇ ਅਨੁਪ੍ਰਾਸ ਦਾ ਮੇਲ ਅਤੇ ਅੰਤ ਗੁਰੁ. ਤਾਕ ਪਦਾਂ ਦਾ ਯਮਕ ਅਣਮੇਲ ਅਤੇ ਅੰਤ ਲਘੁ.#ਉਦਾਹਰਣ-#ਮਿਟਗਈ ਮਨ ਕੀ ਬੁਰਾਈ ਸ਼ਾਂਤਿ ਨੇ ਕੀਨੋ ਨਿਵਾਸ,#ਸਤਿਗੁਰੂ ਕੀ ਕ੍ਰਿਪਾ ਪਾਈ ਜਨਮ ਮਰਣਾ ਕਟ ਗਿਆ.#ਸਭਿਨ ਸੇ ਕੀਨੀ ਮਿਤਾਈ ਦੂਰ ਕੀਨੋ ਦ੍ਵੈਤਭਾਵ,#ਹੈਂ ਦਿਖਾਤੇ ਸਗੇ ਭਾਈ ਪਟਲ ਭ੍ਰਮ ਕਾ ਫਟਗਿਆ.
ਸਰੋਤ: ਮਹਾਨਕੋਸ਼