ਪਰਿਭਾਸ਼ਾ
[فرُخسیر] ਇਹ ਔਰੰਗਜ਼ੇਬ ਦਾ ਪੋਤਾ, ਬੰਗਾਲ ਦਾ ਸੂਬੇਦਾਰ ਸੀ. ਅਬਦੁੱਲਾਖ਼ਾਨ ਸੈਯਦ ਦੀ ਸਹਾਇਤਾ ਨਾਲ ਜਹਾਂਦਾਰਸ਼ਾਹ ਨੂੰ ਕਤਲ ਕਰਕੇ ਇਹ ਦਿੱਲੀ ਦੇ ਤਖ਼ਤ ਪੁਰ ਮਾਘ ਸੰਮਤ ੧੭੭੦ (ਸਨ ੧੭੧੩) ਵਿੱਚ ਬੈਠਾ. ਇਸ ਨੇ ਜੋਧਪੁਰ ਦੇ ਰਾਜਾ ਅਜੀਤ ਸਿੰਘ ਦੀ ਪੁਤ੍ਰੀ ਨਾਲ ਸਨ ੧੭੧੫ ਵਿੱਚ ਸ਼ਾਦੀ ਕੀਤੀ ਸੀ. ਇਸ ਦੇ ਸਮੇਂ ਸੰਮਤ ੧੭੭੩ ਵਿੱਚ ਬੰਦਾ ਬਹਾਦੁਰ ਸ਼ਹੀਦ ਹੋਇਆ ਅਤੇ ਇਸ ਨੇ ਸਿੱਖਾਂ ਦੇ ਮਾਰਮੁਕਾਉਣ ਵਿੱਚ ਕੋਈ ਕਸਰ ਨਹੀਂ ਛੱਡੀ. ਸੰਮਤ ੧੭੭੬ (੧੬ ਮਈ ਸਨ ੧੭੧੯) ਵਿੱਚ ਅਬਦੁੱਲਾਖ਼ਾਂ ਦੇ ਭਾਈ ਹੁਸੈਨਅਲੀ ਨੇ ਮਰਹਟਿਆਂ ਦੀ ਸਹਾਇਤਾ ਨਾਲ ਫ਼ਰਰੁੱਖਸਿਯਰ ਨੂੰ ਕਤਲ ਕੀਤਾ, ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ.
ਸਰੋਤ: ਮਹਾਨਕੋਸ਼