ਖੈਰ ! ਇਕ ਬੁਢੜੀ ਜਿਹੀ ਨੇ ਆ ਕੇ ਉਹ ਸੂਲਾਂ ਵਾਲਾ ਬਿਸਤਰਾ ਚੁੱਕ ਦਿੱਤਾ, ਤੇ ਹੋਰ ਵਿਛਾ ਦਿੱਤਾ। ਬਖਸ਼ੀਸ਼ ਸਿੰਘ ਉਸ ਉੱਤੇ ਬਹਿ ਤਾਂ ਗਿਆ, ਪਰ ਸੱਪ ਵਾਂਗ ਵਿੱਚੋ ਵਿੱਚ ਵਿੱਸ ਘੋਲਦਾ ਰਿਹਾ। ਉਹ ਸਕੂਲ ਵਿੱਚ ਜਮਾਤੀਆਂ ਨਾਲ ਚੰਗਾ ਮਖੌਲ ਕਰ ਕਰਵਾ ਲੈਂਦਾ ਸੀ, ਪਰ ਇੱਥੇ ਬੋਲ ਨਹੀਂ ਸੀ ਸਕਦਾ। ਬੈਠਦਿਆਂ ਸਾਰ ਹੀ ਕੁੜੀਆਂ ਦੀ ਇੱਕ ਧਾੜ ਆ ਦੁਆਲੇ ਹੋਈ।
ਸ਼ੇਅਰ ਕਰੋ